ਕਹਾਣੀ ਕਹਿਣ ਦੇ ਲਹਿਜੇ ਨੇ ਕਹਾਣੀ ਦੇ ਉਦੇਸ਼ਾਂ ਨੂੰ ਸਰੋਤਿਆਂ ਦੇ ਦਿਲ ਦੇ ਕਰੀਬ ਕੀਤਾ......... ਰਤਨ ਸਿੰਘ ਰੀਹਲ

ਰਿਸ਼ੀ ਗੁਲਾਟੀ ਜੀ,
ਅਜ ਹਰਮਨ ਰੇਡੀਓ ਉਪਰ ਦਿਤੇ ਲਿੰਕ ਉਪਰ ਆਪਣੀ ਕਹਾਣੀ ਚਿੜੀਆਂ ਵਾਲੀ ਚਾਦਰ ਤੁਹਾਡੇ ਮੁਖਾਰਬਿੰਦ ਤੋਂ ਕਹੀ ਗਈ ਸੁਣੀ।
ਜਿਸ ਲਹਿਜੇ ਨਾਲ ਕਹਾਣੀ ਨੂੰ ਤੁਸੀਂ ਹਰਮਨ ਰੇਡੀਓ ਰਾਹੀਂ ਸੁਣਾਇਆ ਹੈ, ਸਰੋਤਿਆਂ ਨੇ ਜਰੂਰ ਮਾਣਿਆ ਹੋਵੇਗਾ। ਕਹਾਣੀ ਕਹਿਣ ਦੇ ਲਹਿਜੇ ਨੇ ਕਹਾਣੀ ਦੇ ਉਦੇਸ਼ਾਂ ਨੂੰ ਸਰੋਤਿਆਂ ਦੇ ਦਿਲ ਦੇ ਕਰੀਬ ਕੀਤਾ ਹੈ।
ਤੁਹਾਨੂੰ ਕਹਾਣੀ ਕਹਿਣ ਦਾ ਡੂੰਘਾ ਤਜਰਬਾ ਹੈ। ਹਰਮਨ ਰੇਡੀਓ ਉਪਰ ਕਹਾਣੀ ਤੋਂ ਪਹਿਲਾਂ ਮੇਰੇ ਬਾਰੇ ਸਰੋਤਿਆ ਨੂੰ ਦਸਣ ਵਾਲੇ ਪਰਜ਼ੈਂਟਰ ਦੇ ਨਾਲ ਨਾਲ ਹਰਮਨ ਰੇਡੀਓ ਦੇ ਪ੍ਰਬੰਧਕਾਂ ਦਾ ਵੀ ਮੇਰੇ ਵਲੋਂ ਧੰਨਵਾਦ ਜਰੂਰ ਕਰ ਦੇਣਾ, ਜਿਨ੍ਹਾਂ ਨੇ ਇਕ ਨਿਮਾਣੇ ਲੇਖਕ ਦਾ ਏਨਾ ਮਾਣ ਵਧਾਇਆ ਹੈ।
ਆਪ ਜੀ ਦਾ ਹਿਤੂ

No comments:

Post a Comment