ਕਹਾਣੀ "ਜਗਣ ਦੀ ਭਰੀ" ਦਾ ਹਰਮਨ ਰੇਡੀਓ ਤੋਂ ਪ੍ਰਸਾਰਣ........... ਭੁਪਿੰਦਰ ਸਿੰਘ, ਅਮਰੀਕਾਕਹਾਣੀ "ਜਗਣ ਦੀ ਭਰੀ" ਦਾ ਹਰਮਨ ਰੇਡੀਓ ਤੋਂ ਪ੍ਰਸਾਰਣ........... ਭੁਪਿੰਦਰ ਸਿੰਘ, ਅਮਰੀਕਾ

ਮੈਂ ਧੰਨਵਾਦੀ ਹਾਂ; ਰਿਸ਼ੀ ਗੁਲਾਟੀ ਜੀ, ਸੰਪਾਦਕ, ਸ਼ਬਦ ਸਾਂਝ (ਆਸਟਰੇਲੀਆ ਦਾ ਪਹਿਲਾ ਸਾਹਿਤਕ ਪੰਜਾਬੀ ਮੈਗਜ਼ੀਨ), ਹਰਮਨ ਰੇਡੀਓ ਅਤੇ ਇਸ ਦੀ ਸੁਹਿਰਦ ਟੀਮ ਦਾ। ਜਿਨਾਂ ਮੇਰੀ ਕਹਾਣੀ "ਜਗਣ ਦੀ ਭਰੀ" ਦਾ ਦਿਨ ਸ਼ਨੀਵਾਰ, ਮਿਤੀ 10-06-2012 ਨੂੰ ਰੇਡੀਓ ਤੋਂ ਪ੍ਰਸਾਰਣ ਕਰ ਕੇ ਇਸ ਨਿਮਾਣੇ ਜਹੇ ਨੂੰ ਮਾਣ ਬਖਸ਼ਿਆ।

ਮੈਂ ਸਮਝਦਾ ਹਾਂ, ਰਿਸ਼ੀ ਜੀ ਹੋਰਾਂ ਇਸ ਕਹਾਣੀ ਨੂੰ ਬੜੇ ਹੀ ਸੁਚੱਜੇ ਢੰਗ ਨਾਲ ਆਪਣੀ ਆਵਾਜ਼ ਦੇ ਕੇ ਸੁਰਜੀਤ ਕੀਤਾ ਹੈ। ਉਹਨਾਂ ਹਰੇਕ ਪਾਤਰ ਦੁਆਰਾ ਕਹੀ ਗਈ ਗੱਲ ਨੂੰ ਉਸ ਦੀ ਹੀ ਮਾਨਸਿਕ ਭਾਵਨਾ ਅਨੁਸਾਰ ਪੇਸ਼ ਕੀਤਾ ਹੈ। ਕਾਗਜ਼ ਉਪਰ ਲਿਖੇ ਸ਼ਬਦਾ ਨੂੰ ਆਵਾਜ਼ ਦਾ ਲਿਬਾਸ ਪਹਿਨਾਉਂਣਾ ਕਿਸੇ ਵਿਗਿਆਨਿਕ ਕਾਰਜ਼ ਤੋਂ ਘੱਟ ਨਹੀਂ ਹੈ। ਉਹਨਾਂ ਇਸ ਕਾਰਜ਼ ਨੂੰ ਤਹਿ ਦਿਲੋਂ ਨੇਪਰੇ ਚਾੜ੍ਹਿਆ ਅਤੇ ਕਹਾਣੀ ਨਾਲ ਪੂਰਾ-ਪੂਰਾ ਇਨਸਾਫ਼ ਕੀਤਾ ਹੈ। ਇਸ ਲਈ ਮੈਂ ਉਹਨਾਂ ਦਾ ਹਮੇਸ਼ਾ ਰਿਣੀ ਰਹਾਂਗਾ। ਦੁਆ ਹੈ, ਪ੍ਰਮਾਤਮਾਂ ਉਹਨਾਂ ਦੇ ਨਾਲ-ਨਾਲ ਹਰਮਨ ਰੇਡੀਓ ਅਤੇ ਇਸ ਦੇ ਪਰਿਵਾਰ ਨੂੰ ਦਿਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀ ਬਖਸ਼ੇ।

****

No comments:

Post a Comment