ਮਨ ਵਿਚਲੀ ਰੀਝ ਜਾਗ ਪਈ........... ਭੁਪਿੰਦਰ ਸਿੰਘ

ਮਾਨਯੋਗ ਸੰਪਾਦਕ ਸਾਬ੍ਹ,
ਸ਼ਬਦ ਸਾਂਝ।
ਸਤਿ ਸ੍ਰੀ ਅਕਾਲ ਜੀ,

ਮੈਂ ਪਰਚੇ ਨੂੰ ਖੋਹਲ ਕੇ ਦੇਖਦਾ, ਪੜਦਾ ਅਤੇ  ਮਾਣਦਾ ਵੀ ਹਾਂ। ਸੋਹਣਾ ਪਰਚਾ ਹੈ। ਵਧਾਈ ਦੇ ਪਾਤਰ ਹੋ। ਕਾਲਜ 'ਚ ਪੜਦਿਆਂ ਲਿਖਣ ਦਾ ਸ਼ੌਕ ਸੀ ਅਤੇ ਸਮੁੰਦਰੋਂ ਪਾਰ ਮਾਸਿਕ ਰਸਾਲੇ ਲਈ ਲਿਖਦਾ ਵੀ ਰਿਹਾ ਹਾਂ। ਪਰ ਹਾਲਾਤਾਂ ਕਰਕੇ ਲੜੀ ਟੁੱਟ ਗਈ। ਹੁਣ ਇੰਟਰਨੈਟ ਤੇ ਛਪਦੇ ਵੱਖ-ਵੱਖ ਪਰਚਿਆਂ ਨੇ ਫਿਰ ਹਲੂਣਾ ਜਿਹਾ ਦਿੱਤਾ ਅਤੇ  ਮਨ ਵਿਚਲੀ ਰੀਝ ਜਾਗ ਪਈ। ਸਮਾਂ ਬਚਾ ਕੇ ਭਵਿੱਖ ਵਿੱਚ ਨਿਮਾਣਾ ਜਿਹਾ ਯੋਗਦਾਨ ਪਾਉਂਦਾ ਰਹਾਂਗਾ।

ਧੰਨਵਾਦ ਜੀ,

ਭੁਪਿੰਦਰ ਸਿੰਘ


No comments:

Post a Comment